Patiala: January 22, 2019
‘YUVA’ Book on NSS was released on concluding day of NSS Camp
 
A seven day NSS Camp was organized at M. M. Modi College Patiala to commemorate the golden jubilee year celebration of NSS. In the concluding ceremony, Sh. C. S. Talwar (IAS, Secretary, Indian Red Cross Society, Punjab) graced the occasion as honourable chief guest and Dr. Paramvir Singh (NSS Programme Coordinator, Punjabi University, Patiala) as the guest of honour. Shri Talwar, while addressing the volunteers, stated that they should aim for righteous and highly admired people like Swami Vivekananda as their role models who proclaimed that only observant and patriotic youth can play a revolutionary role in building and developing a society and a nation. Dr. Paramvir Singh drew a connection between social spirit of NSS and Gurmat ideology. He foregrounded that not only external cleanliness but internal cleanliness is also the prerequisite of a clean and healthy society.
On this occasion Dr. Baljinder Kaur extended a warm welcome to all the guests and threw light on the cleanliness drive initiated in the college by the volunteers under the able guidance of Prof. Jagdeep Kaur and Dr. Harmohan Sharma. In the seven day camp, the students were also given training in social responsibility and leadership skills. Dr. Rajiv Sharma senior NSS programme officer stated that three NSS units have been running in the college. He gave a detailed account of the various social services rendered by NSS volunteers like Cleanliness drive, Plantation drive, Har Hath Kalam, and Blood Donation. The college principal Dr. Khushvinder Kumar and the worthy guests released the book ‘Yuva’ dedicated to the National Service Scheme (NSS) edited by Dr. Khushvinder Kumar and Dr. Harmohan Sharma. The college NSS volunteers Mannat and Shrey Gupta presented the report of camp. Sagar and Diksha entertained the audience by exhibiting their talents. The principal Dr. Khushvinder Kumar felicitated the guests and honoured the NSS volunteers who actively participated in various social activities. Dr. Rajiv Sharma proposed a vote of thanks. The stage was successfully conducted by Dr. Harmohan Sharma. On this occasion Dr. Gurdeep Singh, Dr. Ajit Kumar, Dr. Ganesh Sethi, faculty members, NSS volunteers and a large number of students were present.
 
ਪਟਿਆਲਾ: 22 ਜਨਵਰੀ, 2019
ਮੋਦੀ ਕਾਲਜ ਵਿਖੇ ਐਨ.ਐਸ.ਐਸ. ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਪੁਸਤਕ ‘ਯੁੁਵਾ’ ਦਾ ਲੋਕ ਅਰਪਣ
 
ਅੱਜ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਐਨ.ਐਸ.ਐਸ. ਦੀ ਪੰਜਾਹਵੀਂ ਵਰ੍ਹੇ ਗੰਢ ਨੂੰ ਸਮਰਪਿਤ ਚੱਲ ਰਹੇ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦੇ ਸਮਾਪਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋ ਸ਼੍ਰੀ ਸੀ. ਐਸ. ਤਲਵਾੜ (ਆਈ.ਏ.ਐਸ., ਸਕੱਤਰ, ਇੰਡੀਅਨ ਰੈੱਡ ਕਰਾਸ ਸੋਸਾਇਟੀ, ਪੰਜਾਬ) ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਪਰਮਵੀਰ ਸਿੰਘ (ਐਨ.ਐਸ.ਐਸ. ਪ੍ਰੋਗਰਾਮਰ ਕੋਅਰਡੀਨੇਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਸ਼ਿਰਕਤ ਕੀਤੀ। ਸ਼੍ਰੀ ਸੀ. ਐਸ. ਤਲਵਾੜ ਨੇ ਐਨ.ਐਸ.ਐਸ. ਵਲੰਟੀਅਰਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਉਹਨਾਂ ਦੇ ਆਦਰਸ਼ ਸਵਾਮੀ ਵਿਵੇਕਾਨੰਦ ਵਰਗੇ ਉੱਚ-ਚਰਿਤਰਵਾਨ ਅਤੇ ਸਦਾਚਾਰੀ ਵਿਅਕਤੀ ਹੋਣੇ ਚਾਹੀਦੇ ਹਨ ਜਿਨ੍ਹਾਂ ਨੇ ਆਪਣੇ ਜੀਵਨ ਦਰਸ਼ਨ ਵਿਚ ਇਸ ਗੱਲ ਤੇ ਜ਼ੋਰ ਦਿੱਤਾ ਕਿ ਰਾਸ਼ਟਰ ਅਤੇ ਸਮਾਜ ਦੇ ਨਿਰਮਾਣ ਅਤੇ ਵਿਕਾਸ ਲਈ ਚੇਤੰਨ ਅਤੇ ਦੇਸ਼ ਪ੍ਰੇਮੀ ਯੁਵਕ ਹੀ ਕ੍ਰਾਂਤੀਕਾਰੀ ਰੋਲ ਨਿਭਾ ਸਕਦੇ ਹਨ। ਇਸ ਮੌਕੇ ਡਾ. ਪਰਮਵੀਰ ਸਿੰਘ ਨੇ ਐਨ.ਐਸ.ਐਸ. ਦੀ ਸੇਵਾ ਭਾਵਨਾ ਨੂੰ ਗੁਰਬਾਣੀ ਦੀ ਵਿਚਾਰਧਾਰਾ ਨਾਲ ਜੋੜਦਿਆਂ ਆਖਿਆ ਕਿ ਸਮਾਜ ਦੀ ਤੰਦਰੁਸਤੀ ਅਤੇ ਸਵੱਛਤਾ ਲਈ ਕੇਵਲ ਬਾਹਰੋਂ ਹੀ ਨਹੀਂ ਸਗੋਂ ਰੂਹ ਦਾ ਸਵੱਛ ਹੋਣਾ ਵੀ ਜ਼ਰੂਰੀ ਹੈ।
ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਬਲਜਿੰਦਰ ਕੌਰ ਨੇ ਮੁੱਖ ਮਹਿਮਾਨਾਂ ਦਾ ਸੁਆਗਤ ਕਰਦਿਆਂ ਦੱਸਿਆ ਕਿ ਡਾ. ਹਰਮੋਹਨ ਸ਼ਰਮਾ ਅਤੇ ਪ੍ਰੋ. ਜਗਦੀਪ ਕੌਰ ਦੀ ਅਗਵਾਈ ਹੇਠ ਐਨ.ਐਸ.ਐਸ. ਵਲੰਟੀਅਰਾਂ ਨੇ ਕਾਲਜ ਵਿਚ ਸਫਾਈ ਅਭਿਆਨ ਚਲਾਉਣ ਦੇ ਨਾਲ ਨਾਲ ਸਮਾਜਿਕ ਜਿੰਮੇਵਾਰੀ ਅਤੇ ਲੀਡਰਸ਼ਿੱਪ ਸਬੰਧੀ ਸਿੱਖਿਆ ਵੀ ਹਾਸਲ ਕੀਤੀ। ਕਾਲਜ ਦੇ ਐਨ.ਐਸ.ਐਸ. ਦੇ ਸੀਨੀਅਰ ਪ੍ਰੋਗਰਾਮ ਅਫ਼ਸਰ ਡਾ. ਰਾਜੀਵ ਸ਼ਰਮਾ ਨੇ ਦੱਸਿਆ ਕਿ ਕਾਲਜ ਵਿਚ ਤਿੰਨ ਐਨ.ਐਸ.ਐਸ. ਯੂਨਿਟਾਂ ਚੱਲ ਰਹੀਆਂ ਹਨ ਅਤੇ ਇਹਨਾਂ ਯੂਨਿਟਾਂ ਦੀਆਂ ਗਤੀਵਿਧੀਆਂ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਸਫਾਈ ਅਭਿਆਨ, ਰੁੱਖ ਉਗਾਓ ਅਭਿਆਨ, ਹਰ ਹਾਥ ਕਲਮ ਅਤੇ ਖੂਨ ਦਾਨ ਵਰਗੇ ਅਨੇਕਾਂ ਸਮਾਜਿਕ ਕਾਰਜ ਇਹਨਾਂ ਯੂਨਿਟਾਂ ਦੁਆਰਾ ਕੀਤੇ ਜਾਂਦੇ ਹਨ। ਕਾਲਜ ਪ੍ਰਿੰਸੀਪਲ ਅਤੇ ਆਏ ਹੋਏ ਮਹਿਮਾਨਾਂ ਦੁਆਰਾ ਐਨ.ਐਸ.ਐਸ. ਨੂੰ ਸਮਰਪਿਤ ਡਾ. ਖੁਸ਼ਵਿੰਦਰ ਕੁਮਾਰ ਅਤੇ ਡਾ. ਹਰਮੋਹਨ ਸ਼ਰਮਾ ਦੁਆਰਾ ਸੰਪਾਦਿਤ ਪੁਸਤਕ ‘ਯੁਵਾ’ ਦਾ ਲੋਕ ਅਰਪਣ ਕੀਤਾ ਗਿਆ। ਕਾਲਜ ਐਨ.ਐਸ.ਐਸ. ਵਲੰਟੀਅਰ ਮੰਨਤ ਅਤੇ ਸ਼੍ਰੇਅ ਗੁਪਤਾ ਨੇ ਐਨ.ਐਸ.ਐਸ. ਕੈਂਪ ਰਿਪੋਰਟ ਪੇਸ਼ ਕੀਤੀ। ਸਾਗਰ ਅਤੇ ਦਿਕਸ਼ਾ ਵੱਲੋਂ ਆਪਣੀ ਕਲਾ ਰਾਹੀਂ ਹਾਜ਼ਰੀਨ ਦਾ ਮਨੋਰੰਜਨ ਕੀਤਾ। ਇਸ ਮੌਕੇ ਵੱਖ ਵੱਖ ਸਮਾਜਿਕ ਕਾਰਜਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਵਾਲੇ ਐਨ.ਐਸ.ਐਸ. ਵਲੰਟੀਅਰਾਂ ਦਾ ਕਾਲਜ ਵੱਲੋਂ ਸਨਮਾਨ ਕੀਤਾ ਗਿਆ ਅਤੇ ਪ੍ਰਿੰਸੀਪਲ ਦੁਆਰਾ ਆਏ ਹੋਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਡਾ. ਰਾਜੀਵ ਸ਼ਰਮਾ ਦੁਆਰਾ ਧੰਨਵਾਦ ਦਾ ਮਤਾ ਪਾਸ ਕੀਤਾ ਗਿਆ। ਮੰਚ ਸੰਚਾਲਨ ਦਾ ਕਾਰਜ ਡਾ. ਹਰਮੋਹਨ ਸ਼ਰਮਾ ਵੱਲੋਂ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਡਾ. ਗੁਰਦੀਪ ਸਿੰਘ, ਡਾ. ਅਜੀਤ ਕੁਮਾਰ, ਡਾ. ਗਣੇਸ਼ ਸੇਠੀ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਆਪਕ ਸਹਿਬਾਨਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਐਨ.ਐਸ.ਐਸ. ਵੈਲੰਟੀਅਰ ਅਤੇ ਕਾਲਜ ਵਿਦਿਆਰਥੀ ਮੌਜੂਦ ਸਨ।